*** ਜ਼ਿਲ੍ਹਾ ਮੈਜਿਸਟ੍ਰੇਟ-ਕਮ- ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਸਿੰਘ ਆਈ.ਏ.ਐਸ. ਵੱਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਚਾਈਨੀਜ਼ ਡੋਰ ਵੇਚਣ/ਸਟੋਰ ਕਰਨ/ਵਰਤੋਂ ਕਰਨ/ਖਰੀਦਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਪਤੰਗ/ਗੁੱਡੀਆਂ ਉਡਾਉਣ ਲਈ ਕੁੱਝ ਵਿਅਕਤੀਆਂ ਵੱਲੋਂ ਚਾਈਨੀਜ਼ ਡੋਰ ਵੇਚੀ, ਖਰੀਦੀ ਅਤੇ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਇਹ ਸਿੰਥੇਟਿਕ/ਪਲਾਸਟਿਕ ਦੀ ਬਣੀ ਹੋਈ ਡੋਰ ਬਹੁਤ ਹੀ ਮਜ਼ਬੂਤ, ਨਾ ਗਲਣਯੋਗ, ਨਾ ਟੁੱਟਣਯੋਗ ਹੁੰਦੀ ਹੈ। ਇਹ ਡੋਰ ਰਸਤੇ ਵਿਚ ਆ ਰਹੇ ਸਾਈਕਲ, ਸਕੂਟਰ ਚਾਲਕਾਂ ਦਾ ਗਲਾ, ਕੰਨ ਕੱਟੇ ਜਾਣ ਅਤੇ ਐਕਸੀਡੈਂਟ ਹੋਣ ਦਾ ਕਾਰਣ ਬਣਦੀ ਹੈ ਅਤੇ ਮਨੁੱਖੀ ਜਾਨਾਂ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਉਡਦੇ ਪੰਛੀਆਂ ਦੇ ਖੰਭਾਂ ਅਤੇ ਪੈਰਾਂ ਵਿੱਚ ਫਸ ਜਾਣ ਕਾਰਣ ਪੰਛੀਆਂ ਦੇ ਮਰਨ ਆਦਿ ਦੀਆਂ ਘਟਨਾਵਾਂ ਵਰਤਦੀਆਂ ਹਨ। ਉਕਤ ਘਟਨਾਵਾਂ ਨੂੰ ਰੋਕਣ ਲਈ ਚਾਈਨੀਜ਼/ਸੰਥੈਟਿਕ/ਪਲਾਸਟਿਕ (ਕੰਚ ਦੇ ਪਾਊਡਰ ਲੱਗੇ ਧਾਗੇ) ਧਾਗੇ ਦੀ ਬਣੀ ਚਾਈਨਾ ਡੋਰ ਨੂੰ ਪਤੰਗਾਂ ਲਈ ਵਰਤਣ ਵਾਸਤੇ, ਸਟੋਰ ਕਰਨ ਅਤੇ ਇਸ ਦੀ ਵਰਤੋਂ ਤੇ ਅਗਲੇ ਹੁਕਮਾ ਤੱਕ ਪੂਰਨ ਪਾਬੰਦੀ ਲਗਾਈ ਗਈ ਹੈ।



Comments
Post a Comment