Skip to main content

Posts

Showing posts from December, 2022

2 ਵਿਅਕਤੀਆਂ ਪਾਸੋਂ 2 ਨਾਜਾਇਜ਼ ਪਿਸਤੌਲ ਸਮੇਤ 8 ਜਿੰਦਾ ਕਾਰਤੂਸ ਬਰਾਮਦ ਕਰਕੇ, ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਤੋਂ

 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ (ਥਾਣਾ ਬਹਿਰਾਮ) ਵਲੋਂ 2 ਵਿਅਕਤੀਆਂ ਪਾਸੋਂ 2 ਨਾਜਾਇਜ਼ ਪਿਸਤੌਲ ਸਮੇਤ 8 ਜਿੰਦਾ ਕਾਰਤੂਸ ਬਰਾਮਦ ਕਰਕੇ, ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਤੋਂ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਗਈ।  District SBS Nagar Police (PS Behram) recovered 2 illegal pistols and 8 live cartridges from 2 accused and prevented any untoward incidents.  #ActionAgainstCrime #SafePunjab

30 ਗ੍ਰਾਮ ਅਫੀਮ ਅਤੇ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ।

 ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ 30 ਗ੍ਰਾਮ ਅਫੀਮ ਅਤੇ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। SBS NAGAR Police   arrested a person with 30 grams of opium and 10 grams of heroin while taking action against drugs. #ActionAgainstDrugs

ਨਜਾਇਜ਼ .32 ਬੋਰ ਪਿਸਤੌਲ 3 ਰੌਂਦ ਅਤੇ 2 ਕੁਇੰਟਲ ਚੋਰੀ ਦਾ ਲੋਹਾ ਬਰਾਮਦ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ |

 ਨਾਈਟ ਪੁਲਿਸਿੰਗ ਮੁਹਿੰਮ ਤਹਿਤ ਬੀਤੀ ਰਾਤ ਪੀ.ਸੀ.ਆਰ ਨੰਬਰ-75 ਨੇ ਐਕਟਿਵਾ 'ਤੇ ਸਵਾਰ ਦੋ ਕੱਟੜ ਅਪਰਾਧੀਆਂ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ 1 ਨਜਾਇਜ਼ .32 ਬੋਰ ਪਿਸਤੌਲ 3 ਰੌਂਦ ਅਤੇ 2 ਕੁਇੰਟਲ ਚੋਰੀ ਦਾ ਲੋਹਾ ਬਰਾਮਦ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ |  ਡਬਲਯੂ/ਡੀਜੀਪੀ ਪੰਜਾਬ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਪੀਸੀਆਰ ਪਾਰਟੀ ਨੂੰ ਡੀਜੀਪੀ ਪ੍ਰਸ਼ੰਸਾ ਡਿਸਕ ਅਤੇ 21000/- ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। Under night policing operation, yesterday night PCR No- 75 chased and  apprehended two hardcore criminals on activa and recovered 1 illegal .32 bore pistol with 3 rounds and 2 quintal stolen iron scrap and case was registered against them.  W/DGP Punjab, appreciated their work and announced DGP Commendation Discs and cash reward of Rs 21000/- each to PCR party to boost their morale. #ActionAgainstCrime

ਬੁਰੀ ਖਬਰ ਸ਼ਿਕਮ ਤੋਂ ਫੋਜ ਦਾ ਟਰੱਕ ਡਿੱਗਿਆ ਖਤਾਨ ਵਿੱਚ 3 ਸੂਬੇਦਾਰਾ ਸਮੇਤ 16 ਨੋਜਵਾਨ ਸ਼ਹੀਦ

 ਉੱਤਰੀ ਸਿੱਕਮ 'ਚ ਵਾਪਰੇ ਸੜਕ ਹਾਦਸੇ 'ਚ ਫ਼ੌਜ ਦੇ 16 ਜਵਾਨ ਸ਼ਹੀਦ ਖੱਡ 'ਚ ਡਿੱਗਿਆ ਫੌਜੀਆਂ ਨਾਲ ਭਰਿਆ ਟਰੱਕ #

ਨਵਜੋਤ ਸਿੰਘ ਸਿੱਧੂ ਹੋਣਗੇ ਇਸ ਦਿਨ ਰਿਹਾਅ

 26 ਜਨਵਰੀ ਸ਼ਾਮ 7 ਵਜੇ ਰਿਹਾਅ ਹੋਣਗੇ ਨਵਜੋਤ ਸਿੰਘ ਸਿੱਧੂ ਰੋਡਰੇਜ਼ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਸਜ਼ਾ ਕਟ ਰਹੇ 

1 ਜਨਵਰੀ ਤੋਂ ਪੋਲੀਓ ਵੈਕਸੀਨ ਦੀ ਤੀਜੀ ਡੋਜ ਦੀ ਹੋਵੇਗੀ ਸ਼ੁਰੂਆਤ : ਸਿਵਲ ਸਰਜਨ ਡਾ. ਦਵਿੰਦਰ ਢਾਂਡਾ

- ਸਿਵਲ ਸਰਜਨ ਦਫਤਰ ਵਿਖੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਵਿਸ਼ੇਸ਼ ਟ੍ਰੇਨਿੰਗ - ਮੀਜ਼ਲ-ਰੁਬੇਲਾ ਵੈਕਸੀਨ ਦੇ ਪਹਿਲੇ ਟੀਕੇ ਨਾਲ ਦਿੱਤੀ ਜਾਵੇਗੀ ਪੋਲੀਓ ਵੈਕਸੀਨ ਦੀ ਇਕ ਵਾਧੂ ਖੁਰਾਕ  - ਓਰਲ ਵੈਕਸੀਨ ਪਹਿਲਾਂ ਵਾਂਗ ਹੀ ਦਿੱਤੀ ਜਾਵੇਗੀ - ਬੱਚਿਆਂ ਦੇ ਸਰੀਰ ਵਿੱਚ ਪੋਲੀਓ ਵਿਰੁੱਧ ਐਂਟੀਬਾਡੀਜ਼ ਬਣਾਉਣ ਵਿੱਚ ਹੋਰ ਮਦਦ ਮਿਲੇਗੀ ਨਵਾਂਸ਼ਹਿਰ, 23 ਦਸੰਬਰ 2022: ਸਿਹਤ ਵਿਭਾਗ ਨੇ 1 ਜਨਵਰੀ 2023 ਤੋਂ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਅਧੀਨ ਪੋਲੀਓ ਟੀਕਾਕਰਨ ਦੇ ਸ਼ਡਿਊਲ ਵਿੱਚ ਬਦਲਾਅ ਕੀਤਾ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਗਲੇ ਸਾਲ 1 ਜਨਵਰੀ ਤੋਂ ਸਾਰੇ ਬੱਚਿਆਂ ਨੂੰ ਇੰਐਕਟਿਵ ਪੋਲੀਓ ਵਾਇਰਸ ਵੈਕਸੀਨ ਦੀਆਂ ਕੁੱਲ ਤਿੰਨ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸ ਸਬੰਧੀ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ ਵਿਖੇ ਪੋਲੀਓ ਵੈਕਸੀਨ ਦੀ ਤੀਜੀ ਡੋਜ਼ ਦੀ ਸ਼ੁਰੂਆਤ ਕਰਨ ਲਈ ਅੱਜ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਸਰਵੀਲੈਂਸ ਮੈਡੀਕਲ ਅਫਸਰ ਡਾ. ਗਗਨ ਸ਼ਰਮਾ ਨੇ ਪਾਵਰ ਪੁਆਇੰਟ ਪ੍ਰੈਜਨਟੇਸ਼ਨ ਰਾਹੀਂ ਪੋਲੀਓ ਦੀ ਬਿਮਾਰੀ ਦੇ ਇਤਿਹਾਸ, ਸਾਵਧਾਨੀਆਂ, ਜਾਗਰੂਕਤਾ, ਰਾਸ਼ਟਰੀ ਤੇ ਉਪ ਰਾਸ਼ਟਰੀ ਪਲਸ ਪੋਲੀਓ ਰਾਊਂਡਾਂ ਦੀ ਅੰਕੜਿਆਂ ਅਤੇ ਤਸਵੀਰਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਵਿੱਚ ਸਮੂਹ ਸੀਨੀਅਰ ਮੈਡ...

225 ਗ੍ਰਾਮ ਹੈਰੋਇਨ, 2 ਜਿੰਦਾ ਕਾਰਤੂਸ ਸਮੇਤ ਇਕ ਦੇਸੀ ਪਿਸਤੌਲ, 2 ਲੱਖ 25 ਹਜ਼ਾਰ ਦੀ ਨਸ਼ੀਲੇ ਪਦਾਰਥ ਅਤੇ 240 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ।

 ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਮਾਲੇਰਕੋਟਲਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 04 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 225 ਗ੍ਰਾਮ ਹੈਰੋਇਨ, 2 ਜਿੰਦਾ ਕਾਰਤੂਸ ਸਮੇਤ ਇਕ ਦੇਸੀ ਪਿਸਤੌਲ, 2 ਲੱਖ 25 ਹਜ਼ਾਰ ਦੀ ਨਸ਼ੀਲੇ ਪਦਾਰਥ ਅਤੇ 240 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ।  In the drive against anti social elements, Malerkotla Police has arrested 04 accused in two different cases. 225 grams of Heroin, one country made pistol with two live cartridges, 2 Lakh 25 thousand drug money and 240 Bottles of illicit liquor has 

ਜ਼ਿਲ੍ਹੇ ’ਚ ਬਣਨ ਵਾਲੇ 18 ਆਮ ਆਦਮੀ ਕਲੀਨਿਕਾਂ ਦੇ ’ਚੋਂ 16 ਦੀ ਪ੍ਰਸ਼ਾਸਕੀ ਪ੍ਰਵਾਨਗੀ ਦੇਣ ਦੀਆਂ ਹਦਾਇਤਾਂ ਜਾਰੀ-ਏ ਡੀ ਸੀ ਰਾਜੀਵ ਵਰਮਾ

  ਦੋ ਕਲੀਨਿਕਾਂ ਦਾ ਬਜਟ ਅਨੁਮਾਨ ਸਰਕਾਰ ਵੱਲੋਂ ਨਿਰਧਾਰਿਤ ਹੱਦ ਨਾਲੋਂ ਵਧੇਰੇ ਹੋਣ ਕਾਰਨ ਮਨਜੂਰੀ ਲਈ ਕੇਸ ਸਰਕਾਰ ਨੂੰ ਭੇਜਣ ਦੀ ਹਦਾਇਤ ਨਵਾਂਸ਼ਹਿਰ, 21 ਦਸੰਬਰ, 2022: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਸੂਬੇ ’ਚ ਸਿਹਤ ਢਾਂਚੇ ਦੀ ਮਜ਼ਬੂਤੀ ਲਈ 26 ਜਨਵਰੀ ਤੱਕ ਰਾਜ ਵਿੱਚ ਹੋਰ ਆਮ ਆਦਮੀ ਕਲੀਨਿਕਾਂ ਦੀ ਕਾਇਮੀ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਵਿੱਚ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਣਨ ਵਾਲੇ 18 ਆਮ ਆਦਮੀ ਕਲੀਨਿਕਾਂ ’ਚੋਂ 16 ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਜਦਕਿ ਦੋ ਕਲੀਨਿਕਾਂ ’ਚ ਸਰਕਾਰ ਵੱਲੋਂ ਮਿੱਥੀ ਹੱਦ ਤੋਂ ਜ਼ਿਆਦਾ ਦੇ ਬਜਟ ਅਨੁਮਾਨ ਹੋਣ ਕਾਰਨ ਮਨਜੂਰੀ ਲਈ ਕੇਸ ਪੰਜਾਬ ਸਰਕਾਰ ਭੇਜਣ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਅੱਜ ਏ ਡੀ ਸੀ (ਜ) ਰਾਜੀਵ ਵਰਮਾ ਦੀ ਪ੍ਰਧਾਨਗੀ ’ਚ ਮੀਟਿੰਗ ’ਚ  ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਵੱਲੋਂ ਮੀਟਿੰਗ ’ਚ ਰੱਖੇ 18 ਕਲੀਨਿਕਾਂ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਕੀਤੇ ਅਨੁਮਾਨਾਂ ’ਤੇ ਵਿਸਥਾਰ ’ਚ ਚਰਚਾ ਕੀਤੀ ਗਈ। ਜਿਸ ਦੌਰਾਨ ਐਸ ਐਮ ਓਜ਼ ਵੱਲੋਂ ਆਪੋ-ਆਪਣੇ ਅਧੀਨ ਪੈਂਦੇ 16 ਆਮ ਆਦਮੀ ਕਲੀਨਿਕਾਂ ਦੇ ਪੀ ਡਬਲਯੂ ਡੀ ਵੱਲੋਂ ਤਿਆਰ ਕੀਤੇ ਬਜਟ ਅਨੁਮਾਨਾਂ ਨਾਲ ਸਹਿਮਤੀ ਜਤਾਈ ਜਦਕਿ ਨਵਾਂਸ਼ਹਿਰ ਅਤੇ ਮੁਜੱਫ਼ਰਪੁਰ ਦੇ ਐਸ ਐਮ ਓਜ਼ ਵੱਲੋਂ ਇਨ੍ਹਾਂ ਦੋ ਕਲੀਨਿਕਾਂ ਦੇ ਅਨੁਮਾਨ ਸਰਕਾਰ ਵੱਲੋਂ ਰੱਖੀ 25 ਲੱਖ ਰੁਪਏ ਪ੍ਰਤੀ ਦੀ ਮਿੱਥੀ ਹੱਦ ਤੋਂ ਜ਼ਿਆਦਾ ਹੋਣ ਕਾ...

ਚਾਈਨੀਜ਼ ਡੋਰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ’ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ

  ***  ਜ਼ਿਲ੍ਹਾ ਮੈਜਿਸਟ੍ਰੇਟ-ਕਮ- ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਸਿੰਘ ਆਈ.ਏ.ਐਸ. ਵੱਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਚਾਈਨੀਜ਼ ਡੋਰ ਵੇਚਣ/ਸਟੋਰ ਕਰਨ/ਵਰਤੋਂ ਕਰਨ/ਖਰੀਦਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।    ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਪਤੰਗ/ਗੁੱਡੀਆਂ ਉਡਾਉਣ ਲਈ ਕੁੱਝ ਵਿਅਕਤੀਆਂ ਵੱਲੋਂ ਚਾਈਨੀਜ਼ ਡੋਰ ਵੇਚੀ, ਖਰੀਦੀ ਅਤੇ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਇਹ ਸਿੰਥੇਟਿਕ/ਪਲਾਸਟਿਕ ਦੀ ਬਣੀ ਹੋਈ ਡੋਰ ਬਹੁਤ ਹੀ ਮਜ਼ਬੂਤ, ਨਾ ਗਲਣਯੋਗ, ਨਾ ਟੁੱਟਣਯੋਗ ਹੁੰਦੀ ਹੈ। ਇਹ ਡੋਰ ਰਸਤੇ ਵਿਚ ਆ ਰਹੇ ਸਾਈਕਲ, ਸਕੂਟਰ ਚਾਲਕਾਂ ਦਾ ਗਲਾ, ਕੰਨ ਕੱਟੇ ਜਾਣ ਅਤੇ ਐਕਸੀਡੈਂਟ ਹੋਣ ਦਾ ਕਾਰਣ ਬਣਦੀ ਹੈ ਅਤੇ ਮਨੁੱਖੀ ਜਾਨਾਂ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਉਡਦੇ ਪੰਛੀਆਂ ਦੇ ਖੰਭਾਂ ਅਤੇ ਪੈਰਾਂ ਵਿੱਚ ਫਸ ਜਾਣ ਕਾਰਣ ਪੰਛੀਆਂ ਦੇ ਮਰਨ ਆਦਿ ਦੀਆਂ ਘਟਨਾਵਾਂ ਵਰਤਦੀਆਂ ਹਨ।  ਉਕਤ ਘਟਨਾਵਾਂ ਨੂੰ ਰੋਕਣ ਲਈ ਚਾਈਨੀਜ਼/ਸੰਥੈਟਿਕ/ਪਲਾਸਟਿਕ (ਕੰਚ ਦੇ ਪਾਊਡਰ ਲੱਗੇ ਧਾਗੇ) ਧਾਗੇ ਦੀ ਬਣੀ ਚਾਈਨਾ ਡੋਰ ਨੂੰ ਪਤੰਗਾਂ ਲਈ ਵਰਤਣ ਵਾਸਤੇ, ਸਟੋਰ ਕਰਨ ਅਤੇ ਇਸ ਦੀ ਵਰਤੋਂ ਤੇ ਅਗਲੇ ਹੁਕਮਾ ਤੱਕ ਪੂਰਨ ਪਾਬੰਦੀ ਲਗਾਈ ਗਈ ਹੈ।

ਸਟੇਟ ਕਰ ਟੀਮ ਵੱਲੋਂ ਬਲਾਚੌਰ ਦੀ ਟ੍ਰੇਡਿੰਗ ਫ਼ਰਮ ਦੀ ਵਿਸ਼ੇਸ਼ ਪੜਤਾਲ ਵਿਭਾਗ ਨੂੰ ਘੱਟ ਟੈਕਸ ਭਰਨ ਦੀ ਆਸ਼ੰਕਾ

  ਬਲਾਚੌਰ, 19 ਦਸੰਬਰ, 2022: ਪੰਜਾਬ ਸਰਕਾਰ ਦੇ ਸਟੇਟ ਕਰ ਵਿਭਾਗ ਦੀ ਜ਼ਿਲ੍ਹਾ ਟੀਮ ਵੱਲੋਂ ਅੱਜ ਬਲਾਚੌਰ ਦੀ ਇੱਕ ਟ੍ਰੇਡਿੰਗ ਫ਼ਰਮ ’ਤੇ ਛਾਪੇਮਾਰੀ ਕਰਕੇ ਰਿਕਾਰਡ ਦੀ ਪੜਤਾਲ ਕੀਤੀ ਗਈ। ਵਿਭਾਗ ਨੂੰ ਆਸ਼ੰਕਾ ਹੈ ਕਿ ਫ਼ਰਮ ਵੱਲੋਂ ਆਪਣੀ ਸਲਾਨਾ ਟਰਨ ਓਵਰ ਅਸਲ ਨਾਲੋਂ ਘੱਟ ਦਿਖਾਈ ਜਾ ਰਹੀ ਹੈ। ਸਹਾਇਕ ਕਮਿਸ਼ਨਰ ਸਟੇਟ ਕਰ ਹਰਪ੍ਰੀਤ ਸਿੰਘ ਅਨੁਸਾਰ ਵਿਭਾਗ ਵੱਲੋਂ ਸਰਕਾਰ ਨੂੰ ਕਰ ਮਾਲੀਏ ’ਚ ਆਪਣੀ ਆਮਦਨ ਨਾਲੋਂ ਘੱਟ ਰਿਟਰਨਾਂ/ਟੈਕਸ ਭਰ ਕੇ ਨੁਕਸਾਨ ਪਹੁੰਚਾਉਣ ਵਾਲੀਆਂ ਫ਼ਰਮਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਵਿਭਾਗ ਵੱਲੋਂ ਸਟੇਟ ਕਰ ਦੇ ਸੂਬਾਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਬਲਾਚੌਰ ਦੀ ਇੱਕ ਫ਼ਲੋਰ ਟਾਈਲ ਦੇ ਕਾਰੋਬਾਰ ਵਾਲੀ ਫ਼ਰਮ ਦੀ ਇਸੰਪੈਕਸ਼ਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਇਸ ਟੀਮ ’ਚ ਈ ਟੀ ਓ ਸਟੇਟ ਟੈਕਸ ਖੁਸ਼ਵੰਤ ਸਿੰਘ ਤੋਂ ਇਲਾਵਾ ਇੰਸਪੈਕਟਰ ਸਟੇਟ ਟੈਕਸ ਸੁਰਜੀਤ ਸਿੰਘ, ਰਾਧਾ ਰਮਨ, ਸਤਿੰਦਰ ਕੌਰ ਤੇ ਭੁਪਿੰਦਰ ਕੌਰ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਸਮੁੱਚੇ ਬਿੱਲਾਂ ਅਤੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਮੁਕੰਮਲ ਹੋਣਣ ਬਾਅਦ ਹੀ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਸਹਾਇਕ ਕਮਿਸ਼ਨਰ ਸਟੇਟ ਟੈਕਸ ਹਰਪ੍ਰੀਤ ਸਿੰਘ ਅਨੁਸਾਰ ਜ਼ਿਲ੍ਹੇ ’ਚ ਅਜਿਹੀਆਂ ਫ਼ਰਮਾਂ ਜੋ ਕਿ ਆਪਣੀ ‘ਗਰੋਸ ਟਰਨ ਓਵਰ’ ਤੋਂ ਘੱਟ ਟੈਕਸ ਭਰ ਰਹੀਆਂ ਹਨ ਜਾਂ ਉਹ ਫ਼ਰਮਾ...